ਸਰਦਲ

ਐਨੀ ਉਦਾਸ ਹੈ ਸਰਦਲ,
ਕੀ ਉਦਾਸੀ ਸ਼ਰਮਿੰਦਾ ਹੈ,
ਦਰਵਾਜ਼ੇ ਤੇ ਲੱਗੀ ਡੋਰਬੈਲ,
ਤਰਸਦੀ ਹੋਈ,
ਹੋਲੀ ਹੋਲੀ ਮਰ ਰਹੀ ਹੈ।
ਕਦੀ ਕਦੀ ਇਕੱਲਾਪਣ,
ਜ਼ਹਿਰ ਨਾਲੋ ਵੱਧ ਖਤਰਨਾਕ ਹੁੰਦਾ ਹੈ।
ਤੇ
ਘਰ ਅੰਦਰ ਪਿਆ ਲੱਖਾਂ ਦਾ ਫਰਨੀਚਰ ਸਿਵਿਆਂ ਤੇ ਫੈਲੀ ਚੁੱਪ ਨਾਲੋ ਕਿਤੇ ਡੂੰਘਾ, ਖਾਮੋਸ਼ ਤੇ ਪਰਤਦਾਰ ਹੁੰਦਾ ਹੈ।

Leave a comment