ਤੂੰ ਇਕ ਕਵਿਤਾ

ਆ ਮੈਂ ਉਤਾਰ ਦਿਆ ਤੈਨੂੰ ਸ਼ਬਦਾਂ ਦੀ ਕਤਾਰ ਚ,
ਤੇਰੇ ਕਿਰਦਾਰ ਦੇ ਮੁਤਾਬਿਕ, ਤੂੰ ਇਕ ਕਵਿਤਾ ਬਣ ਸਕਦੈ,
ਮੈਂ ਦੇਖਿਆ ਤੇਰੇ ਵਿਚ ਸੰਗਮ ਵੱਖਰੇਵੇਆਂ ਦਾ,
ਤੂੰ ਇਕ ਸਾਗਰ ਬਣ ਸਕਦੈ, ਸਮੁੰਦਰ ਬਣ ਸਕਦੈ,
ਸੱਟਾਂ ਖਾ ਕੇ ਵੀ ਵੰਡ ਦਾ ਰਿਹਾ ਤੂੰ ਹਾਸੇ ਸਦਾ,
ਪੱਥਰ ਖਾ ਕੇ ਜੋ ਫੱਲ ਦੇਂਦਾ, ਤੂੰ ਉਹ ਰੁੱਖ ਬਣ ਸਕਦੈ,
ਤੈਨੂੰ ਸਮਝ ਲੈਂਦਾ ਮੈਂ ਤਾ ਸ਼ਾਇਦ ਕਵੀ ਹੋ ਜਾਂਦਾ,
ਤੂੰ ਕਿਸੇ ਮਹਾਨ ਲਿਖਾਰੀ ਦਾ ਸ਼ਾਹਕਾਰ ਬਣ ਸਕਦੈ,
ਆ ਮੈਂ ਉਤਾਰ ਦਿਆ ਤੈਨੂੰ ਸ਼ਬਦਾਂ ਦੀ ਕਤਾਰ ਚ,
ਤੇਰੇ ਕਿਰਦਾਰ ਦੇ ਮੁਤਾਬਿਕ, ਤੂੰ ਇਕ ਕਵਿਤਾ ਬਣ ਸਕਦੈ,
#ਸੰਜੀਵ
11/05/2016 11:25 AM