ਦੋਸਤ

ਦੋਸਤ,
ਤੈਨੂੰ ਮਿਲਣ ਤੇ,
ਜ਼ਿੰਦਗੀ ਆਪਣੀ ਜਿਹੀ ਲੱਗੀ |
ਉਦਾਸੀਆਂ ਦਾ ਦੌਰ ਖਤਮ ਹੋਇਆ,
ਸਵੇਰ ਖੁਸ਼ਨੁਮਾਂ ਹੋਈ,
ਤੇ ਸੂਰਜ ਖਿੜ ਕੇ ਹੱਸਿਆ|

ਹਵਾਵਾਂ ਨੇ ਨਗਮਾ ਗਾਇਆ,
ਫੁੱਲਾਂ ਨੇ ਖੁਸ਼ਬੋਆਂ ਵੰਡੀਆਂ,
ਚੁਫੇਰਾ ਝੂਮਣ ਲੱਗਾ|

ਮੋਏ ਚਾ ਫੇਰ ਜੀ ਪਏ,
ਪੱਥਰਾਈਆਂ ਅੱਖਾਂ ਫੇਰ ਨਾਮਜ਼ਦ ਹੋਈਆਂ,
ਦਿਲ ਨੇ ਫੇਰ ਉਡਾਣ ਭਰੀ,
ਤੇ ਅਸਮਾਨ ਚ ਉੱਡਣ ਲੱਗਾ |

ਵਖਤ ਨੂੰ ਜਿਵੇ ਖੱਮਭ ਲੱਗੇ ਹੋਵਣ,
ਸਮਾਂ ਜਿਵੇ ਭੱਜ ਤੁਰਿਆ ਹੋਵੇ,
ਅਜੇ ਤਾ ਬਹੁਤ ਗੱਲਾਂ ਕਰਨੀਆਂ ਸਨ,
ਕਿ ਵਕ਼ਤ ਵਿਦਾਇਗੀ ਦਾ ਆ ਢੁੱਕਾ |

ਔਖਾ ਸੀ ਤੇਰੇ ਤੋਂ ਵਿਦਾ ਲੈਣਾ,
ਮੁਸ਼ਕਿਲ ਤਾ ਸੀ ਤੈਥੋਂ ਜੁਦਾ ਹੋਣਾ,
ਪਰ ਹੋਣਾ ਈ ਸੀ, ਇਹੋ ਸੱਚ ਸੀ,
ਤੇ ਸੱਚ ਤੋਂ ਮੁਨਕਰ ਨੀ ਹੋਇਆ ਜਾ ਸਕਦਾ |
ਪਰ ਕੁਝ ਸੱਚ ਬਹੁਤ ਖਤਰਨਾਕ ਹੁੰਦੇ ਨੇ,
ਪੀੜਦਾਇਕ,ਜਾਨਲੇਵਾ, ਜਿਵੇ ਇਹ ਸੀ |

ਫੇਰ ਮਿਲਣ ਦੀ ਉਮੀਦ ਪਰ,
ਇਹ ਅੱਗ ਧੁਖਦੀ ਰੱਖਦੀ ਹੈ,
ਜਿੰਦਗੀ ਚਲਦੀ ਰਹਿੰਦੀ ਹੈ,
ਵਕ਼ਤ ਗੁਜ਼ਰਦਾ ਰਹਿੰਦਾ ਹੈ |
ਪਰ,
ਤੈਨੂੰ ਮਿਲਣ ਤੇ ਦੋਸਤ,
ਜਿੰਦਗੀ ਜਿੰਦਗੀ ਲਗਦੀ ਹੈ,
ਇਸ ਲਈ ਮਿਲਦਾ ਰਹੀ ਤਾ ਚੰਗਾ ਹੈ |
ਕਿਉਕਿ ਇਸ ਉਮੀਦ ਚ ਜੀਣਾ ਚੰਗਾ ਹੈ |

Leave a comment