ਯੁਗ

ਹਸਪਤਾਲਾਂ ਚੋ ਆਉਂਦੀਆਂ ਖੌਫਜ਼ਦਾ ਖਬਰਾਂ,
ਜੇ ਤੈਨੂੰ ਸਵਾਲ ਪੁੱਛਣ ਦੇ ਮਜ਼ਬੂਰ ਕਰਦੀਆਂ ਨੇ,
ਜਦੋ ਟੀਵੀ ਤੇ ਆਉਂਦੇ ਨੇਤਾ, ਇਕ ਪਾਸੜ ਮਨ ਕੀ ਬਾਤ ਕਰਕੇ ਫੋਕਾ ਹੌਸਲਾ ਦੇਂਦੇ ਨੇ,
ਜੇ ਤੇਰਾ ਕੋਈ ਜਾਣਕਾਰ ਸਿਰਫ ਇਸ ਕਰਕੇ ਮਾਰਿਆ ਜਾਂਦਾ ਹੈ,
ਕੀ ਉਸਨੂੰ ਹਸਪਤਾਲ ਚ ਬੈਡ ਨਹੀਂ ਮਿਲਿਆ,
ਜਦੋ 10 ਕਿਲੋਮੀਟਰ ਜਾਣ ਦਾ ਕਿਰਾਇਆ,
ਐਮਬੂਲੈਂਸ 30000 ਮੰਗਦੀ ਹੋਵੇ,
ਤੇ 250 ਦਾ ਮਿਲਣ ਵਾਲਾ ਰੇਮਿਡੀਸੀਵੇਰ
55000 ਚ ਮਿਲਦਾ ਹੋਵੇ,
ਜਦੋ ਓਕਸੇਜਨ ਦੀ ਵਜ੍ਹਾ ਨਾਲ ਲੋਕ ਮਰਦੇ ਹੋਣ,
ਜਦੋ ਸਿਵਿਆਂ ਚ ਬੈਠ ਤੈਨੂੰ ਤੇਰੇ ਪਿਆਰੇ ਨੂੰ ਅੰਤਿਮ ਵਿਦਾਇਗੀ ਦੇਣ ਲੱਗੇ,
ਇਹ ਕਹਿ ਕੇ ਇੰਤਜ਼ਾਰ ਕਰਵਾਇਆ ਜਾਵੇ,
ਕੀ ਅਜੇ ਜਗਾਹ ਖਾਲੀ ਨਹੀਂ ਹੈ,
ਜਦੋ ਬੰਦੇ ਦੀ ਜਾਨ ਦੀ ਕੀਮਤ, ਬੰਦੇ ਵੱਲੋ ਪਾਈ ਜਾਂਦੀ ਵੋਟ ਨਾਲੋਂ ਘੱਟ ਗਈ ਹੋਵੇ,
ਤੇ,
ਤੈਨੂੰ ਸਵਾਲ ਪੁੱਛਣ ਤੇ ਦੇਸ਼ ਧ੍ਰੋਹੀ ਐਲਾਨਿਆ ਜਾਣ ਲੱਗੇ,
ਉਦੋਂ ਯੁਗ ਬਦਲਣ ਦੀ ਲੋੜ ਹੁੰਦੀ ਹੈ,
ਤੇ ਕਿਸੇ ਨੇ ਕਿਹਾ ਸੀ ” ਯੁਗ ਪਲਟਾਉਣ ਵਾਲੇ ਬੰਦੇ, ਕਦੇ ਬੁਖਾਰ ਨਾਲ ਨਹੀਂ ਮਰਦੇ,”
ਫਿਕਰ ਨਾ ਕਰੀ ਮੇਰੇ ਦੋਸਤ,
ਤੂੰ ਬੁਖਾਰ ਨਾਲ ਨਹੀਂ ਮਰਦਾ |

-ਸੰਜੀਵ

Leave a comment